ਆਵਾਸ – Pendjabi – ਪੰਜਾਬੀ

Immigration

ਇਮੀਗ੍ਰੇਸ਼ਨ ਲਈ ਸਾਡੇ ਡੀਐਨਏ ਪਰੀਖਣ ਦੀਆਂ ਮੁੱਖਵਿਸ਼ੇਸ਼ਤਾਵਾਂ ਵਿਚ ਸ਼ਾਮਲ ਹਨ:

  • ਕਨੇਡਾ ਭਰ ਵਿਚ ਨਮੂਨਿਆਂ ਦਾ ਸੁਵਿਧਾਜਨਕ ਇੱਕਤਰੀਕਰਨ –ਮੋਬਾਈਲ (ਚੋਣਵਿਆਂ ਸ਼ਹਿਰਾਂ ਵਿਚ) ਜਾਂ ਕਲੈਕਸ਼ਨ ਸਾਈਟ
  • ਵਿਦੇਸ਼ਾਂ ਵਿਚ ਸਾਰੇ ਉਮੀਦਵਾਰਾਂ ਦੇ ਪਰੀਖਣਾਂ ਦਾ ਇੰਤਜ਼ਾਮ (ਮੈਕਸਮ ਵਿਦੇਸ਼ੀ ਇਮੀਗ੍ਰੇਸ਼ਨ ਦਫਤਰਾਂ ਨਾਲ ਸਿੱਧਾ ਤਾਲ-ਮੇਲ ਕਰੇਗਾ)
  • ਸਭ ਕੁਝ ਮਿਲਾ ਕੇ ਕੀਮਤ ਵਾਲੀਆਂ ਮੁਕਾਬਲੇਦਾਰ ਕੀਮਤਾਂ (ਕੋਈ ਛੁੱਪੀ ਲਾਗਤ ਨਹੀਂ)
  • ਸਾਰੇ ਨਮੂਨੇ ਪ੍ਰਾਪਤ ਹੋਣ ਤੋਂ ਬਾਅਦ 5 ਕਾਰੋਬਾਰੀ ਦਿਨਾਂ ਵਿਚ ਨਤੀਜੇ ਤਿਆਰ।
  • ਮੈਕਸਮ ਵਲੋਂ ਨਤੀਜੇ ਸਿੱਧੇ ਹੀ ਇਮੀਗ੍ਰੇਸ਼ਨ ਦਫਤਰਾਂ, ਸਪੋਂਸਰਾਂ ਅਤੇ/ਜਾਂ ਕਾਨੂੰਨੀ ਸਲਾਹਕਾਰਾਂ ਨੂੰ ਭੇਜੇ ਜਾਂਦੇ ਹਨ।
  • ਨਤੀਜਿਆਂ ਦੀ ਵਿਆਖਿਆ ਲਈ ਮੈਕਸਮ ਦੇ ਜਾਣਕਾਰੀ ਦੇਣ ਵਾਲੇ ਵਿਗਿਆਨੀਆਂ ਨਾਲ ਸਿੱਧਾ ਸੰਪਰਕ (ਜੇ ਲੋੜ ਹੋਵੇ) ਕਰੜੇ ਸੰਘੀ ਅਤੇ ਸੁਬਾਈ ਗੁਪਤਤਾ ਕਨੂੰਨਾਂ ਦੇ ਤਹਿਤ ਸੁਰੱਖਿਅਤ ਰੱਖਿਆ ਜਾਂਦਾ ਹੈ ਕਿਉਂਕਿ ਮੈਕਸਮ ਪੂਰੀ ਤਰ੍ਹਾਂ ਨਾਲ ਕਨੇਡਿਆਈ ਮਲਕੀਅਤ ਅਤੇ ਸੰਚਾਲਨ ਵਾਲੀ ਡੀਐਨਏ ਪਰੀਖਣ ਪ੍ਰਯੋਗਸ਼ਾਲਾ ਹੈ।

ਮੈਕਸਮ, ਸਿਟਿਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਕਨੇਡਾ (CIC) ਦੁਆਰਾ ਇਮੀਗ੍ਰੇਸ਼ਨ ਦੇ ਉਦੇਸ਼ਾਂ ਲਈ ਡੀਐਨਏ ਪਰੀਖਣਾਂ ਵਾਸਤੇ ਚੁਣੀਆਂ ਗਈਆਂ ਕੁਝ ਚੋਣਵੀਆਂ ਲੈਬੋਰਟਰੀਆਂ ਵਿਚੋਂ ਇੱਕ ਹੈ। 2000 ਤੋਂ, ਮੈਕਸਮ ਦੀ ਡੀਐਨਏ ਲੈਬੋਰਟਰੀ ਨੂੰ ਦੁਨੀਆਂ ਭਰ ਦੇ 100 ਤੋਂ ਵੱਧ ਮੁਲਕਾਂ ਤੋਂ ਇਮੀਗ੍ਰੇਸ਼ਨ ਪਰੀਖਣਾਂ ਲਈ ਨਮੂਨੇ ਪ੍ਰਾਪਤ ਹੋ ਰਹੇ ਹਨ।

ਆਧੁਨਿਕ ਤਕਨੀਕਾਂ ਅਤੇ ਬਹੁਤ ਜ਼ਿਆਦਾ ਕੁਸ਼ਲ ਡੀਐਨਏ ਮਾਹਰਾਂ ਦੀ ਵਰਤੋਂ ਨਾਲ, ਮੈਕਸਮ ਕੋਲ ਕਨੇਡੀਅਨ ਇਮੀਗ੍ਰੇਸ਼ਨ ਮਕਸਦਾਂ ਲਈ ਡੀਐਨਏ ਇਕੱਠੇ ਕਰਨ ਅਤੇ ਉਹਨਾਂ ਦੀ ਜਾਂਚ ਕਰਨ ਦੀ ਮਜ਼ਬੂਤ ਪ੍ਰਸਿੱਧੀ ਹੈ।

ਡੀਐਨਏ ਇਮੀਗ੍ਰੇਸ਼ਨ ਪਰੀਖਣ ਨੂੰ ਮਾਤਾ, ਪਿਤਾ, ਭੈਣ-ਭਰਾ, ਭੂਆ, ਚਾਚਾ ਸਮੇਤ ਪਰਿਵਾਰਿਕ ਸਦੱਸਾਂ ਜਾਂ ਹੋਰ ਰਿਸ਼ਤੇਦਾਰਾਂ (ਜਿਵੇਂ: ਦਾਦਾ-ਦਾਦੀ) ਨਾਲ ਕਈ ਤਰ੍ਹਾਂ ਦੇ ਜੈਵਿਕ ਸਬੰਧਾਂ ਦੀ ਪੁਸ਼ਟੀ ਕਰਨ ਲਈ ਵਰਤਿਆ ਜਾ ਸਕਦਾ ਹੈ।

ਭਾਵੇਂ ਤੁਹਾਨੂੰ ਵਿਦੇਸ਼ ਵਿਚ ਆਪਣੇ ਪਰਿਵਾਰ ਦੇ ਸੱਦਸ ਦਾ ਪਰੀਖਣ ਕਰਨ ਜਾਂ ਇੱਥੇ ਕਨੇਡਾ ਵਿਚ ਕਿਸੇ ਸਪੋਂਸਰ ਦੇ ਪਰੀਖਣ ਵਿਚ ਮਦਦ ਦੀ ਲੋੜ ਹੋਵੇ, ਅਸੀਂ ਇਸ ਪ੍ਰਕਿਰਿਆ ਨੂੰ ਸਮਝਣ ਵਿਚ ਤੁਹਾਡੀ ਮਦਦ ਕਰਨ ਅਤੇ ਭਰੋਸੇਯੋਗ ਨਤੀਜੇ ਪ੍ਰਦਾਨ ਕਰਨ ਲਈ ਲਈ ਮੌਜੂਦ ਹਾਂ ਜੋ ਕਿ ਸੀ.ਆਈ.ਸੀ. ਵਲੋਂ ਸਵੀਕਾਰੇ ਜਾਂਦੇ ਹਨ।